ਅੰਮਿਤਸਰ :ਅੱਜ ਨਵੀ ਪੰਜਾਬੀ ਫਿਲਮ ਗੁੜਿਆ ਦੀ ਸਟਾਰ ਕਾਸਟ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਖੇ ਨਤਮਸਤਕ ਹੋਣ ਲਈ ਪੁੱਜੀ। ਜਿੱਥੇ ਗੁਰੂ ਘਰ ਵਿਚ ਮੱਥਾ ਟੇਕਿਆ ਤੇ ਵਾਹਿਗੁਰੂ ਜੀ ਦਾ ਅਸ਼ੀਰਵਾਦ ਲਿਆ ਇਸ ਮੌਕੇ ਫਿਲਮ ਟੀਮ ਦੇ ਅਦਾਕਾਰ ਯੁਵਰਾਜ ਹੰਸ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਵਾਹਿਗੁਰੂ ਜੀ ਦਾ ਅਸ਼ੀਰਵਾਦ ਲੈਣ ਲਈ ਪੁੱਜੇ ਹਾਂ ਸਾਡੀ ਨਵੀਂ ਪੰਜਾਬੀ ਪਹਿਲੀ ਕੋਰ ਫਿਲਮ ਆ ਰਹੀ ਹੈ ਗੁੜੀਆ ਤੇ ਇਹ 24 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਅਸੀਂ ਆਪਣੇ ਦਰਸ਼ਕਾਂ ਨੂੰ ਕਹਾਂਗੇ ਆਪਣੇ ਪਰਿਵਾਰ ਸਨੇ ਵੱਧ ਤੋਂ ਵੱਧ ਜਾ ਕੇ ਇਸ ਫਿਲਮ ਨੂੰ ਵੇਖੋ ਉਹਨਾਂ ਦੱਸਿਆ ਕਿ
ਇਹ ਫਿਲਮ ਜ਼ਿਆਦਾਤਰ ਅੰਮ੍ਰਿਤਸਰ ਵਿੱਚ ਸ਼ੂਟ ਕੀਤੀ ਗਈ ਹੈ ਤੇ ਵਾਹਿਗੁਰੂ ਦੇ ਘਰ ਤੋਂ ਹੀ ਇਸ ਦੀ ਸ਼ੁਰੂਆਤ ਕੀਤੀ ਗਈ ਸੀ। ਉੱਥੇ ਹੀ ਫਿਲਮ ਦੀ ਅਦਾਕਾਰ ਨੇ ਕਿਹਾ ਕਿ ਮੈਂ ਖੁਦ ਅੰਮ੍ਰਿਤਸਰ ਦੀ ਰਹਿਣ ਵਾਲੀ ਹਾਂ। ਮੇਰਾ ਨਾਮ ਸਾਵੰਤ ਰੂਪਾ ਵਾਲੀ ਹੈ ਉਹਨਾਂ ਕਿਹਾ ਕਿ ਮੈਂ ਇਸ ਵਿੱਚ ਗੁੜੀਆ ਦਾ ਰੋਲ ਨਿਭਾ ਰਹੀ ਹਾਂ। ਕਿ ਹੈ ਪਰਮਾਤਮਾ ਦਾ ਆਸ਼ੀਰਵਾਦ ਲੈਣ ਲਈ ਪੁੱਜੇ ਹਾਂ ਸਾਡੀ ਫਿਲਮ ਬਹੁਤ ਵਧੀਆ ਜਾਵੇ ਤੇ ਫਿਲਮ ਦੀ ਚੜ੍ਹਦੀ ਕਲਾ ਦੀ ਅਰਦਾਸ ਵੀ ਕੀਤੀ ਗਈ। ਕਿਹਾ ਅੰਮ੍ਰਿਤਸਰ ਸ਼ਹਿਰ ਤੋਂ ਬਹੁਤ ਹੀ ਪਿਆਰ ਮੁਹੱਬਤ ਸਾਨੂੰ ਮਿਲਦਾ ਹੈ ਤੇ ਅੱਗੇ ਵੀ ਮਿਲਦਾ ਰਹੇ। ਵਾਹਿਗੁਰੂ ਜੀ ਦਾ ਆਸ਼ੀਰਵਾਦ ਲੈਣ ਲਈ ਪੁੱਜੇ ਹਾਂ