15 ਨਵੰਬਰ ਨੂੰ ਗੁਰਦੁਆਰਾ ਸ਼ਹੀਦ ਗੰਜ ਵਿੱਖੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਭਾਵਨਾ ਮਨਾਇਆ ਜਾ ਰਿਹਾ ਹੈ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਹਿਯੋਗ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਸ਼ਰਧਾ ਭਾਵਨਾ ਨਾਲ ਇਹ ਦਿਹਾੜਾ ਮਨਾਇਆ ਜਾਏਗਾ ਇਸ ਮੌਕੇ ਸੇਵਕ ਜੱਥਾ ਇਸ਼ਨਾਨ ਸ਼੍ਰੋਮਣੀ ਗਤਕਾ ਅਖਾੜਾ ਅਤੇ ਸਮੂਹ ਸੰਗਤਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਗੁਮਦਾ ਦੀ ਇਸ਼ਨਾਨ ਸੇਵਾ ਸ਼ੁਰੂ ਕੀਤੀ ਗਈ |
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਗਤਕਾ ਅਖਾੜਾ ਦੇ ਆਗੂ ਸੁਖਵੰਤ ਸਿੰਘ ਬਿੱਟੂ ਨੇ ਦੱਸਿਆ ਕਿ ਬਾਬਾ ਜੀ ਦਾ 15 ਨਵੰਬਰ ਨੂੰ ਸ਼ਹੀਦੀ ਦਿਹਾੜਾ ਆ ਰਿਹਾ ਹੈ ਤੇ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਜਿਹੜੇ ਇਥੇ ਕਾਰਜ ਚੱਲ ਰਹੇ ਹਨ ਬਾਬਾ ਜੀ ਦੇ ਦਰਬਾਰ ਦੀ ਸੇਵਾ ਚੱਲ ਰਹੀ ਹੈ ਪਿੱਛਲੇ 40 ਸਾਲਾਂ ਤੋਂ ਸੰਗਤਾਂ ਦੇ ਸਹਿਯੋਗ ਨਾਲ ਸ਼੍ਰੋਮਣੀ ਗਤਕਾ ਅਖਾੜੇ ਵਾਲੇ ਸਿੰਘ ਅਤੇ ਸੇਵਕ ਜੱਥਾ ਇਸ਼ਨਾਨ ਵਾਲੇ ਸਿੰਘ ਰਲ ਕੇ ਇਹ ਸੇਵਾ ਕਰਦੇ ਹਨ ਤੇ ਬਾਬਾ ਜੀ ਦੇ ਘਰੋਂ ਖੁਸ਼ੀਆਂ ਪ੍ਰਾਪਤ ਕਰਦੇ ਹਨ।
ਅੰਮ੍ਰਿਤਸਰ ਤੋਂ ਸੁਨੀਲ ਖੋਸਲਾ ਦੀ ਰਿਪੋਰਟ