ਧਰਮੀ ਫੌਜੀ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਵਧਾਈ ਦੇਣ ਦੇ ਲਈ ਪੁਹੰਚੇ ਪਰ ਉਹਨਾਂ ਨੂੰ ਧੱਕੇ ਮਾਰ ਕੇ ਬਾਹਰ ਕੱਢਿਆ ਗਿਆ |ਜਿਸਦੇ ਚਲਦੇ ਉਹਨਾਂ ਵੱਲੋਂ ਰੋਸ ਸਵਰੁਪ ਸ਼੍ਰੀ ਅਕਾਲ ਤਖਤ ਦੇ ਬਾਹਰ ਸ਼੍ਰੋਮਣੀ ਕਮੇਟੀ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ।ਉਹਨਾਂ ਕਿਹਾ ਕਿ ਸਭ ਤੋਂ ਵੱਡੀ ਦੁੱਖ ਦੀ ਗੱਲ ਇਹ ਹੈ ਜਦੋਂ ਸ਼੍ਰੀ ਅਕਾਲ ਤਖਤ ਤੇ ਹਮਲਾ ਹੋਇਆ ਸੀ ਤਾਂ ਇਸ ਦੀ ਇੱਜਤ ਦੀ ਬਰਕਰਾਰੀ ਲਈ ਆਪਣੀ ਜਾਨਾਂ ਵਾਰੀਆਂ ਤੇ ਨੌਕਰੀਆਂ ਤਕ ਛੱਡੀਆਂ ਪਰ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਵਧਾਈ ਦੇਣ ਲਈ ਖਲੋਤੇ ਹਾਂ ਜਿੱਥੇ ਸਾਨੂੰ ਧੱਕੇ ਮਾਰੇ ਗਏ ਹਨ ਬਹੁਤ ਦੁੱਖ ਦੀ ਅਤੇ ਬੜੀ ਸ਼ਰਮ ਦੀ ਗੱਲ ਹੈ ਕਿ ਹਰਮੰਦਰ ਸਾਹਿਬ ਵਿੱਚ ਸਾਡੀ ਕੋਈ ਜਗ੍ਹਾ ਨਹੀਂ ਹੈ |
ਅੰਮ੍ਰਿਤਸਰ ਤੋਂ ਸੁਨੀਲ ਖੋਸਲਾ ਦੀ ਰਿਪੋਰਟ