
ਐਂਕਰ : ਪਿੱਛਲੇ ਕਾਫੀ ਲੰਬੇ ਸਮੇਂ ਤੋਂ ਵਿਵਾਦਾਂ ਵਿੱਚ ਘਿਰੇ ਇੱਕ ਪਲਾਟ ਦੇ ਮਾਲਿਕੀ ਹੱਕਾਂ ਨੂੰ ਲੈ ਕੇ ਅੱਜ ਫਿਰ ਤੋਂ ਦੋ ਧਿਰਾਂ ਉਸ ਸਮੇ ਆਹਮੋ ਸਾਹਮਣੇ ਹੋ ਗਈਆਂ ਜਦੋ ਮਾਣਯੋਗ ਅਦਾਲਤ ਦੇ ਹੁਕਮਾਂ ਦੇ ਚੱਲਦੇ ਮਾਲ ਮਹਿਕਮਾ ਦੇ ਅਧਿਕਾਰੀਆਂ ਦੀ ਟੀਮ ਜਿਨਾਂ ਵਿੱਚ ਹਲਕਾ ਪਟਵਾਰੀ ,ਕਾਨੂੰਗੋ,ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਉਸ ਵਿਵਾਦਿਤ ਪਲਾਟ ਦਾ ਦੌਰਾ ਕੀਤਾ ਤਾਂ ਜੋ ਉਸ ਪਲਾਟ ਦੀ ਨਿਸ਼ਾਨ ਦੇਹੀ ਕੀਤੀ ਜਾ ਸਕੇ ਮੌਕੇ ਤੇ ਪੁਹੰਚੇ ਮਾਲ ਮਹਿਕਮਾ ਦੇ ਅਧਿਕਾਰੀਆਂ ਵੱਲੋਂ ਇਹ ਕਹਿੰਦੇ ਮੀਡੀਆ ਸਾਹਮਣੇ ਕੁੱਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਕਿ ਮਾਮਲਾ ਮਾਨਯੋਗ ਅਦਾਲਤ ਵਿੱਚ ਵਿਚਾਰ ਅਧੀਨ ਹੈ ਦੂਸਰੇ ਪਾਸੇ ਉਸ ਪਲਾਟ ਤੇ ਆਪਣਾ ਹੱਕ ਦੱਸਣ ਵਾਲੀ ਧਿਰ ਵੱਲੋਂ ਵੀ ਮੀਡੀਆ ਸਾਹਮਣੇ ਕੁੱਝ ਬੋਲਣ ਤੋਂ ਇਨਕਾਰ ਕਰ ਦਿੱਤਾ ਕਿ ਕੋਰਟ ਵਿੱਚ ਮਾਮਲਾ ਚੱਲ ਰਿਹਾ ਹੈ ਇਸ ਵਾਸਤੇ ਉਹ ਇਸ ਮਸਲੇ ਤੇ ਕੋਈ ਵੀ ਟਿੱਪਣੀ ਨਹੀਂ ਕਰਨਾ ਚਾਹੁੰਦੇ
ਪਰ ਇਸ ਸਾਰੇ ਮਾਮਲੇ ਤੇ ਬੋਲਦਿਆਂ ਮੌਜੂਦਾ ਸਮੇਂ ਚ ਉਸ ਪਲਾਟ ਤੇ ਕਾਬਜ਼ ਸ਼ੀਤਲ ਸਿੰਘ ਵੱਲੋਂ ਆਪਣਾ ਪੱਖ ਰੱਖਦਿਆਂ ਕੁੱਝ ਲੀਗਲ ਡਾਕੂਮੈਂਟ ਜਿੰਨਾ ਵਿੱਚ ਸਮੇ ਸਮੇ ਦੇ ਉੱਚ ਅਧਿਕਾਰੀਆਂ ਵੱਲੋਂ ਉਸ ਪਲਾਟ ਸਬੰਧੀ ਆਪਣੀਆਂ ਰਿਪੋਰਟਾਂ ਵਿੱਚ ਕੁੱਝ ਨਾ ਕੁੱਝ ਗਲਤ ਹੋਣ ਦੀਆਂ ਰਿਪੋਰਟਾਂ ਦਿੱਤੀਆਂ ਗਈਆਂ ਹਨ ਵੀ ਮੀਡੀਆ ਸਾਹਮਣੇ ਰੱਖਦੇ ਕਿਹਾ ਕਿ ਉਹਨਾਂ ਦੇ ਪਰਿਵਾਰ ਵੱਲੋਂ ਇਹ ਜਗਹਾ ਖਰੀਦ ਕੀਤੀ ਸੀ ਅਤੇ ਪਿੱਛਲੇ ਚਾਲੀ ਸਾਲ ਤੋਂ ਉਹ ਇਸ ਜਗਹਾ ਉੱਪਰ ਬਤੌਰ ਮਾਲਕੀ ਕਾਬਜ਼ ਹੈ ਜਿਸ ਦੇ ਪੂਰੇ ਕਾਗਜ਼ਾਤ ਉਸ ਕੋਲ ਮੌਜੂਦ ਹਨ ਦੂਸਰੀ ਧਿਰ ਵੱਲੋਂ ਗਲਤ ਡਾਕੂਮੈਂਟ ਦੇ ਸਹਾਰੇ ਕਿਸੇ ਹੋਰ ਪਲਾਟ ਦੀ ਡਿਗਰੀ ਹਾਸਿਲ ਕੀਤੀ ਗਈ ਹੈ ਪਰ ਦੂਸਰੀ ਧਿਰ ਵੱਲੋਂ ਧੱਕੇਸ਼ਾਹੀ ਕਰਦੇ ਹੋਏ ਉਸ ਦੇ ਪਲਾਟ ਤੇ ਕਬਜਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਉਹਨਾਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਜਦੋ ਕਿ ਦੂਸਰੀ ਧਿਰ ਵੱਲੋਂ ਜਤਾਈ ਜਾ ਰਹੀ ਇਸ ਪਲਾਟ ਦੀ ਮਾਲਕੀ ਨੂੰ ਕਈ ਸਰਕਾਰੀ ਵਿਭਾਗਾਂ ਵੱਲੋਂ ਖਾਰਜ ਕੀਤਾ ਜਾ ਚੁੱਕਾ ਹੈ ਦੇ ਵੀ ਕਾਗਜ਼ ਪੱਤਰ ਉਸ ਕੋਲ ਮੌਜੂਦ ਹਨ ਜਦੋਂ ਇਸ ਮਾਮਲੇ ਸਬੰਧੀ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਲਾਅ ਐਂਡ ਆਰਡਰ ਨੂੰ ਵਿਗੜਨ ਤੋਂ ਰੋਕਣ ਦੇ ਅਦਾਲਤ ਵੱਲੋਂ ਮਿਲੇ ਹੁਕਮਾਂ ਦੀ ਉਹਨਾਂ ਵੱਲੋਂ ਪਾਲਣਾ ਕੀਤੀ ਗਈ ਹੈ ਇਹ ਮਾਮਲਾ ਮਾਲ ਮਹਿਕਮਾ ਨਾਲ ਸਬੰਧਿਤ ਹੈ ਜਿਸ ਬਾਰੇ ਉਹ ਕੁੱਝ ਨਹੀਂ ਬੋਲ ਸੱਕਦੇ
ਬਿਊਰੋ ਰਿਪੋਰਟ