
ਅੱਜ ਬਾਲੀਵੁੱਡ ਅਦਾਕਾਰ ਛਾਇਆ ਜੀ ਸਿੰਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪਹੁੰਚੇ | ਇਸ ਮੌਕੇ ਜਿੱਥੇ ਗੁਰੂ ਘਰ ਵਿੱਚ ਉਹਨਾਂ ਮੱਥਾ ਟੇਕਿਆ ਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਓਥੇ ਹੀ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਵੱਲੋਂ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਛਾਇਆ ਜੀ ਸ਼ਿੰਦੇ ਵੱਲੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਬਹੁਤ ਹੀ ਪਵਿੱਤਰ ਜਗ੍ਹਾ ਹੈ ਇੱਥੇ ਆ ਕੇ ਮਨ ਨੂੰ ਖੁਸ਼ੀ ਸ਼ਾਂਤੀ ਤੇ ਸਕੂਨ ਮਿਲਦਾ ਹੈ ਉਹਨਾਂ ਕਿਹਾ ਕਿ ਮੈਂ ਇਸ ਜਗ੍ਹਾ ਤੇ ਪਹਿਲੀ ਵਾਰ ਆਇਆ ਹਾਂ ਤੇ ਅੰਮ੍ਰਿਤ ਦਾ ਸਰੋਵਰ ਹੈ ਜਿਸ ਨੂੰ ਅੰਮ੍ਰਿਤਸਰ ਕਹਿੰਦੇ ਹਨ। ਉਹਨਾਂ ਕਿਹਾ ਕਿ ਮੈਨੂੰ ਸਭ ਤੋਂ ਵਧੀਆ ਇੱਥੇ ਇਹ ਲੱਗਾ ਕਿ ਇੱਥੇ ਸਭ ਤੋਂ ਵਧੀਆ ਗਿਆਨ ਹੈ | ਗਿਆਨ ਮਤਲਬ ਕਿ ਵਾਹਿਗੁਰੂ ਅੱਲਾਹ ਭਗਵਾਨ |
ਉਹਨਾਂ ਕਿਹਾ ਕਿ ਇਹ ਸਭ ਕੁਝ ਮੈਂ ਹੋਰ ਕਿਤੇ ਨਹੀਂ ਵੇਖਿਆ ਅੱਜ ਤੱਕ | ਉਣਾ ਨੇ ਕਿਹਾ ਕਿ ਇਸ ਜਗਹਾ ਤੇ ਕੋਈ ਮੂਰਤੀ ਪੂਜਾ ਨਹੀਂ ਇੱਥੇ ਹੁੰਦੀ ਅਤੇ ਸਾਰਾ ਦਿਨ ਚੰਗੇ ਵਿਚਾਰਾਂ ਚ ਰਹਿਣਾ ਚੰਗੀ ਬਾਣੀ ਸੁਣਨਾ ਸੇਵਾ ਕਰਨਾ ਸੱਚੇ ਮਨ ਨਾਲ ਇੱਥੇ ਲੋਕ ਆ ਕੇ ਸੇਵਾ ਕਰਦੇ ਹਨ |ਓਥੇ ਹੁਣ ਆਪਣੀ ਆਆਉਂ ਵਾਲੀ ਪੰਜਾਬੀ ਫਿਲਮ ਬਾਰੇ ਵੀ ਦੱਸਿਆ | ਜਿਸ ਵਿਚ ਉਹ ਇੱਕ ਮਰਾਠੀ ਕਿਰਦਾਰ ਨਿਭਾ ਰਹੇ ਹਨ ਜਿਸ ਦੀ ਸ਼ੂਟਿੰਗ ਚੰਡੀਗੜ੍ਹ ਵਿਖੇ ਹੋ ਰਹੀ ਹੈ |