
ਲੁਧਿਆਣਾ ਦੇ ਪੱਖੋਵਾਲ ਨਹਿਰ ਨੇੜੇ ਅੱਜ ਸਵੇਰੇ ਸਨੀ ਨਾਂ ਦੇ ਇੱਕ ਨੌਜਵਾਨ ਨੇ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ। ਜਿਸ ਕਰਕੇ ਉਹ ਤੇਜ਼ ਵਹਾ ਦੇ ਵਿੱਚ ਹੜ ਗਿਆ। ਬਾਰਿਸ਼ ਪੈਣ ਕਰਕੇ ਨਹਿਰ ਦੇ ਵਿੱਚ ਪਾਣੀ ਦਾ ਵਹਾ ਕਾਫੀ ਤੇਜ਼ ਹੈ ਜਿਸ ਕਰਕੇ ਕੋਈ ਵੀ ਉਸਨੂੰ ਬਚਾ ਨਹੀਂ ਸਕਿਆ। ਨੌਜਵਾਨ ਜੋਮੈਟੋ ਡਿਲੀਵਰੀ ਦਾ ਕੰਮ ਕਰਦਾ ਸੀ ਅਤੇ ਆਪਣਾ ਮੋਟਰਸਾਈਕਲ ਖੜਾ ਕਰਕੇ ਉਸ ਨੇ ਖੁਦਕੁਸ਼ੀ ਕਰ ਲਈ। ਪਰਿਵਾਰਕ ਮੈਂਬਰਾਂ ਦੇ ਦੱਸਣ ਮੁਤਾਬਕ ਸਵੇਰੇ 5 ਵਜੇ ਉਹ ਘਰੋਂ ਨਿਕਲਿਆ ਸੀ। ਉਹਨਾਂ ਨੂੰ ਪਤਾ ਨਹੀਂ ਸੀ ਕਿ ਉਹ ਇਹ ਕੰਮ ਕਰ ਦੇਵੇਗਾ। ਉਹਨਾਂ ਕਿਹਾ ਕਿ ਹਾਲੇ ਨੌਜਵਾਨ ਦਾ ਵਿਆਹ ਨਹੀਂ ਹੋਇਆ ਸੀ 20 ਸਾਲ ਦੇ ਕਰੀਬ ਉਸਦੀ ਉਮਰ ਸੀ।
ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਨੌਜਵਾਨ ਨੇ ਮੋਟਰਸਾਈਕਲ ਖੜਾ ਕਰਕੇ ਆਪਣਾ ਸਮਾਨ ਜੋਮੈਟੋ ਡਿਲੀਵਰੀ ਬੈਗ ਦੇ ਵਿੱਚ ਪਾ ਕੇ ਛਾਲ ਮਾਰ ਦਿੱਤੀ। ਉਸਦਾ ਮੋਬਾਇਲ ਉਸ ਦਾ ਪਰਸ ਬੈਗ ਦੇ ਵਿੱਚ ਹੀ ਸੀ ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਨੂੰ ਬੁਲਾਇਆ ਗਿਆ ਉੱਥੇ ਹੀ ਟਰੈਫਿਕ ਕੰਟਰੋਲ ਕਰ ਰਹੇ ਮੁਲਾਜ਼ਮ ਨੇ ਦੱਸਿਆ ਕਿ ਜਦੋਂ ਉਹ ਟ੍ਰੈਫਿਕ ਕੰਟਰੋਲ ਕਰ ਰਹੇ ਸੀ ਉਦੋਂ ਰੌਲਾ ਪਿਆ ਜਿਸ ਤੋਂ ਬਾਅਦ ਉਹ ਮੌਕੇ ਤੇ ਪਹੁੰਚੇ ਤਾਂ ਵੇਖਿਆ ਕਿ ਨੌਜਵਾਨ ਨੇ ਛਾਲ ਮਾਰ ਦਿੱਤੀ ਹੈ ਉਹਨਾਂ ਕਿਹਾ ਕਿ ਪਾਣੀ ਦਾ ਵਹਾ ਜਿਆਦਾ ਤੇਜ਼ ਹੋਣ ਕਰਕੇ ਉਸਨੂੰ ਕੋਈ ਬਚਾ ਨਹੀਂ ਸਕਿਆ। ਜਿਸ ਤੋਂ ਬਾਅਦ ਉਹਨਾਂ ਆਪਣੇ ਸੀਨੀਅਰ ਪੁਲਿਸ ਦੇ ਅਫਸਰਾਂ ਨੂੰ ਸੂਚਿਤ ਕਰ ਦਿੱਤਾ ਉਹਨਾਂ ਕਿਹਾ ਕਿ ਹੁਣ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੇ ਨੇ ਨੌਜਵਾਨ ਜਾਣਕਾਰੀ ਦੇ ਮੁਤਾਬਕ ਸ਼ਿਮਲਾਪੁਰੀ ਇਲਾਕੇ ਦਾ ਰਹਿਣ ਵਾਲਾ ਸੀ ਬਾਕੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।