HomeVideos14 ਸਾਲ ਪਹਿਲਾਂ ਰੋਜੀ ਰੋਟੀ ਕਮਾਉਣ ਵਿਦੇਸ਼ ਗਏ ਵਿਅਕਤੀ ਦੀ ਹਾਰਟ ਅਟੈਕ ਨਾਲ ਹੋਈ ਹਾਦਸਾ

ਐਂਕਰ…..ਅੱਜ ਕੱਲ ਹਰ ਕੋਈ ਰੋਜੀ ਰੋਟੀ ਕਮਾਉਣ ਲਈ ਵਿਦੇਸ਼ਾਂ ਦਾ ਰੁੱਖ ਕਰ ਰਿਹਾ ਹੈ ਪਰ ਉੱਥੇ ਵੀ ਉਹਨਾਂ ਨਾਲ ਕਈ ਵਾਰ ਅਜਿਹੇ ਹਾਦਸੇ ਹੋ ਜਾਂਦੇ ਹਨ ਕਿ ਉਹ ਦੁਬਾਰਾ ਆਪਣੀ ਮਿੱਟੀ ਵਿੱਚ ਵਾਪਸ ਨਹੀਂ ਆ ਪਾਉਂਦੇ। ਇਸੇ ਤਰ੍ਹਾਂ ਦਾ ਹੀ ਮਾਮਲਾ ਸਾਹਮਣੇ ਆਇਆ ਕਾਦੀਆਂ ਦੇ ਪਿੰਡ ਛੋਟਾ ਨੰਗਲ ਤੋਂ ਜਿੱਥੋਂ  ਦੇ ਇੱਕ ਗਰੀਬ ਪਰਿਵਾਰ ਦਾ 45  ਸਾਲਾਂ ਗੁਰਮੁਖ ਸਿੰਘ  ਰੋਜੀ ਰੋਟੀ ਕਮਾਉਣ ਲਈ 14 ਸਾਲ ਪਹਿਲਾਂ ਲਿਬਨਾਨ ਗਿਆ ਸੀ ਜਿਸ ਦੀ ਕਿ ਚਾਰ ਦਿਨ ਪਹਿਲਾਂ ਉੱਥੇ ਹਾਰਟ ਅਟੈਕ ਨਾਲ ਮੌਤ ਹੋਣ ਜਾਣ ਦੀ ਸੂਚਨਾ ਪਰਿਵਾਰ ਨੂੰ ਮਿਲੀ  ਮ੍ਰਿਤਕ ਗੁਰਮੁਖ ਸਿੰਘ ਦੀਆਂ ਦੋ ਧੀਆਂ ਅਤੇ ਇੱਕ ਪੁੱਤਰ ਹੈ   ਇਹ ਇੱਕ ਗਰੀਬ ਪਰਿਵਾਰ ਹੋਣ ਕਾਰਨ ਉਸ ਦੀ ਲਾਸ਼ ਨੂੰ ਉਥੋਂ ਲਿਆਉਣ ਵਿੱਚ ਅਸਮਰਥ ਹੈ ਜਿਸ ਕਾਰਨ ਪਰਿਵਾਰ ਵੱਲੋਂ ਸਮਾਜ ਸੇਵੀ ਸੰਸਥਾਵਾਂ ਅਤੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਗੁਰਮੁਖ ਸਿੰਘ ਦੀ ਲਾਸ਼ ਵਿਦੇਸ਼ ਤੋ  ਲਿਆਉਣ ਵਿੱਚ ਉਹਨਾਂ ਦੀ ਮਦਦ ਕੀਤੀ ਜਾਵੇ

ਰਿਪੋਰਟਰ…..ਜਤਿੰਦਰ ਕੁੰਡਲ ਗੁਰਦਾਸਪੁਰ

About Author

Posted By City Home News