
ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਪੰਜ ਪਿਆਰਿਆਂ ਦੀ ਡਿਊਟੀ ਅੰਮ੍ਰਿਤ ਛਕਾਉਣ ਦੀ ਹੁੰਦੀ ਹੈ ਨਾ ਕਿ ਕਿਸੇ ਨੂੰ ਤਨਖਾਹੀਆ ਕਰਾਰ ਦੇਣ ਦੀ। ਉਹਨਾਂ ਕਿਹਾ ਕਿ ਧਾਰਮਿਕ ਅਵਗਿਆ ਤਹਿਤ ਕਾਰਵਾਈ ਕਰਨ ਦਾ ਅਧਿਕਾਰ ਕੇਵਲ ਅਕਾਲ ਤਖਤ ਸਾਹਿਬ ਅਤੇ ਉਹਨਾਂ ਜਥੇਦਾਰ ਕੋਲ ਹੁੰਦਾ ਹੈ। ਉਹਨਾਂ ਕਿਹਾ ਕਿ ਕੁਝ ਸ਼ਕਤੀਆਂ ਸਿੱਖ ਸੰਸਥਾਵਾਂ ਨੂੰ ਨੀਵਾਂ ਦਿਖਾਉਣ ਦਾ ਯਤਨ ਕਰ ਰਹੀਆਂ ਨੇ। ਕਿਹਾ ਕਿ ਪੰਜ ਪਿਆਰੇ ਹਰ ਗੁਰਦੁਆਰਾ ਸਾਹਿਬ ਵਿੱਚ ਅੰਮ੍ਰਿਤ ਛਕਾਉਣ ਲਈ ਹੁੰਦੇ ਨੇ। ਇਹ ਪੰਜ ਪਿਆਰੇ ਹਰ ਥਾਂ ਬੈਠ ਕੇ ਫੈਸਲਾ ਕਰੀ ਜਾਣ ਅਤੇ ਇਸ ਤਰੀਕੇ ਨਾਲ ਬੁਲਾਉਣ ਕਿਹਾ ਕਿ ਇਹ ਅਕਾਲ ਤਖਤ ਦੀ ਮਰਿਆਦਾ ਨੂੰ ਢਾ ਲਾਉਣ ਵਾਲੀ ਗੱਲ ਹੈ। ਇਹੀ ਨਹੀਂ ਉਹਨਾਂ ਕਿਹਾ ਕਿ ਸਾਰੇ ਤਖਤਾਂ ਦਾ ਅਧਿਕਾਰ ਅਕਾਲ ਤਖਤ ਸਾਹਿਬ ਕੋਲ ਹੈ। ਇਹ ਡੂੰਗੀ ਚਾਲ ਹੈ ਜਿਹਦੇ ਵਿੱਚ ਸਾਡੇ ਆਪਣੇ ਵੀ ਕੁਝ ਰਲੇ ਹੋਏ ਨੇ। ਉਧਰ ਵਿਧਾਨ ਸਭਾ ਸੈਸ਼ਨ ਬੁਲਾਏ ਜਾਣ ਤੇ ਪੁੱਛੇ ਸਵਾਲ ਤੇ ਉਹਨਾਂ ਕਿਹਾ ਕਿ ਡਰੱਗ ਮਾਮਲੇ ਚ ਸਰਕਾਰ ਫੇਲ ਸਾਬਿਤ ਹੋਈ ਹੈ ਸਰਕਾਰ ਨੇ ਸਾਢੇ ਤਿੰਨ ਸਾਲ ਵਿੱਚ ਹਾਲੇ ਤੱਕ ਨਸ਼ਾ ਖਤਮ ਨਹੀਂ ਕੀਤਾ। ਉਹਨਾਂ ਕਿਹਾ ਕਿ 24 ਘੰਟੇ 36 ਘੰਟੇ ਵਾਲੇ ਵਿਧਾਨ ਸਭਾ ਸੈਸ਼ਨ ਨਹੀਂ ਹੋਣਾ ਚਾਹੀਦਾ ਬਲਕਿ ਪੰਜਾਬ ਦੇ ਸਾਰੇ ਇਸ਼ੂਆਂ ਤੇ ਗੱਲਬਾਤ ਕਰਨ ਲਈ ਲੰਮਾ ਸਮਾਂ ਹੋਣਾ ਚਾਹੀਦਾ।