
ਅੰਮਿਤਸਰ ਦੇ ਥਾਣਾ ਮੋਹਕਮਪੁਰਾ ਦੇ ਅਧੀਨ ਪੈਂਦੇ ਜੋੜਾ ਫਾਟਕ ਦੇ ਇਲਾਕਾ ਨਿਊ ਦਸਮੇਸ਼ ਨਗਰ ਦੀ ਕਲੀ ਨੰਬਰ 14 ਵਿੱਚ ਇੱਕ ਛੋਟੇ ਮੰਦਰ ਦੇ ਵਿੱਚ ਚੋਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਪਹਿਲੇ ਵੀ ਇਸ ਮੰਦਰ ਵਿੱਚ ਕਈ ਵਾਰ ਚੋਰੀਆਂ ਹੋ ਚੁੱਕੀ ਹੈ ਪਿਛਲੇ ਦਿਨੀ ਸ਼ਨੀ ਦੇ ਮਹਾਰਾਜ ਦੀ ਮੂਰਤੀ ਚੋਰੀ ਕਰ ਲਈ ਗਈ ਅੱਜ ਵੀ ਦੋ ਹਾਰ ਮੰਦਰ ਵਿੱਚੋਂ ਚੋਰੀ ਕੀਤੇ ਗਏ ਜਿਸਦੇ ਚਲਦੇ ਇਲਾਕੇ ਦੇ ਲੋਕਾਂ ਵਿੱਚ ਕਾਫੀ ਰੋਸ਼ ਵੇਖਣ ਨੂੰ ਮਿਲਿਆ ਉਥੇ ਹੀ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਆਏ ਦਿਨ ਗਲੀ ਵਿੱਚ ਚੋਰੀਆਂ ਹੁੰਦੀਆਂ ਰਹੀਆਂ ਹਨ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਉਹਨਾਂ ਦਾ ਕਹਿਣਾ ਹੈ ਕਿ ਗਲੀ ਵਿੱਚ ਰੋਜ਼ ਨਸ਼ੇੜੀ ਨੌਜਵਾਨ ਘੁੰਮਦੇ ਹਨ ਤੇ ਜੋ ਇਸ ਚੋਰੀ ਦੀ ਘਟਨਾ ਨੂੰ ਅੰਜਾਮ ਦਿੰਦੇ ਹਨ। ਸ਼ਰੇਆਮ ਲੋਕ ਇੱਥੇ ਨਸ਼ੇ ਤੇ ਟੀਕੇ ਲਗਾਉਂਦੇ ਵੇਖੇ ਗਏ ਹਨ। ਪਰ ਕੋਈ ਕਾਰਵਾਈ ਨਹੀਂ ਹੁੰਦੀ ਉਹਨੂੰ ਵੀ ਇਸ ਇਲਾਕੇ ਵਿੱਚ ਧੀਆਂ ਭੈਣਾਂ ਦਾ ਨਿਕਲਣਾ ਮੁਸ਼ਕਿਲ ਹੋਇਆ ਪਿਆ ਹੈ ਨਾ ਹੀ ਆਪਣੇ ਬੱਚਿਆਂ ਨੂੰ ਅਸੀਂ ਘਰੋਂ ਬਾਹਰ ਖੇਡਣ ਲਈ ਕੱਢਦੇ ਹਾਂ। ਗਲੀ ਦੇ ਲੋਕਾਂ ਦਾ ਕਹਿਣਾ ਕਿ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਕਿ ਇਹੋ ਜਿਹੇ ਨਸ਼ੇੜੀ ਨੌਜਵਾਨ ਚੋਰਾਂ ਨੂੰ ਨੱਥ ਪਾਈ ਜਾਵੇ ਤਾਂ ਜੋ ਅੱਗੇ ਅਜਿਹੀ ਘਟਨਾ ਨਾ ਹੋ ਸਕੇ
ਉੱਥੇ ਹੀ ਮੌਕੇ ਤੇ ਪੁੱਜੇ ਥਾਣਾ ਮੋਹਕਮਪੁਰਾ ਤੇ ਪੁਲਿਸ ਅਧਿਕਾਰੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਨੂੰ ਇੱਥੇ ਮੰਦਰ ਵਿੱਚ ਚੋਰੀ ਹੋਣ ਦੀ ਸੂਚਨਾ ਮਿਲੀ ਸੀ ਮੌਕੇ ਤੇ ਪੁੱਜੇ ਹਾਂ ਅਸੀਂ ਇਸ ਗਲੀ ਦੇ ਵਿੱਚ ਪੁਲਿਸ ਦੀ ਗਸ਼ਤ ਲਗਾਈ ਜਾਵੇਗੀ ਤਾਂ ਜੋ ਅੱਗੇ ਅਜਿਹੀ ਘਟਨਾ ਨਾ ਹੋ ਸਕੇ ਤੇ ਨਸ਼ੇੜੀ ਨੌਜਵਾਨਾਂ ਨੂੰ ਨੱਥ ਪਾਈ ਜਾ ਸਕੇ