
ਪਿੰਡ ਖੈਰੇ ਕੇ ਉਤਾੜ ਦੀ ਵਿਆਹੁਤਾ ਨੇ ਲਗਾਏ ਪੇਕੇ ਪਰਿਵਾਰ ’ਤੇ ਘਰ ’ਚ ਹਮਲਾ ਕਰਨ ਦੇ ਦੋਸ਼
ਪੀੜਤ ਮਹਿਲਾ ਵੱਲੋਂ ਥਾਣਾ ਗੁਰੂਹਰਸਹਾਏ ਤੇ ਚੌਕੀ ਪੰਜੇ ਕੇ ਉਤਾੜ ਨੂੰ ਪੁਲਸ ਨੂੰ ਦਿੱਤੀ ਸ਼ਿਕਾਇਤ
ਪੁਲਸ ਅਧਿਕਾਰੀਆਂ ਨੇ ਕੈਮਰੇ ਸਾਹਮਣੇ ਆਉਣ ਤੋ ਕੀਤਾ ਇੰਨਕਾਰ
ਜਲਾਲਾਬਾਦ/ਗੁਰੂਹਰਸਹਾਏ –ਜਿਥੇ ਕਿ ਮਾਪੇ ਆਪਣਿਆਂ ਧੀਆਂ ਦਾ ਰਾਜੀ ਖੁਸ਼ੀ ਵਿਆਹ ਕਰਕੇ ਆਪਣੇ ਧੀਆਂ ਨੂੰ ਸਹੁਰੇ ਘਰ ’ਚ ਸੁੱਖੀ ਦੇਖਣਾ ਚਾਹੁੰਦੇ ਹਨ। ਪਰ ਕੁੱਝ ਸਮਾਜ ਦੇ ’ਚ ਅਜਿਹੇ ਵੀ ਲੋਕ ਹਨ ਜਿਹੜੇ ਕਿ ਹੱਥੀ ਧੀਆਂ ਦੀ ਡੋਲੀ ਵਿਦਾ ਕਰਨ ਤੋਂ ਬਾਅਦ ਆਪਣਿਆਂ ਦੇ ਹੱਥੀ ਸੁਹਾਗ ਨੂੰ ਤੋੜਨ ਤੋਂ ਗੁਰੇਜ਼ ਨਹੀ ਕਰਦੇ ਇਸੇ ਤਰ੍ਹਾਂ ਦਾ ਮਾਮਲਾ ਥਾਣਾ ਗੁਰੂਹਰਸਹਾਏ ਦੇ ਅਧੀਨ ਪੈਂਦੇ ਪਿੰਡ ਖੈਰੇ ਕੇ ਉਤਾੜ ਦੀ ਇੱਕ ਨਵਵਿਆਹੁਤਾ ਲੜਕੀ ਨੇ ਆਪਣੇ ਪੇਕੇ ਪਰਿਵਾਰਿਕ ਮੈਂਬਰਾਂ ਤੇ ਅਣਪਛਾਤੇ ਵਿਅਕਤੀਆਂ ’ਤੇ ਘਰ ’ਚ ਜਬਰਦਸਤੀ ਦਾਖਲ ਹੋ ਕੇ ਇੱਟਾ ਰੋੜੇ ਮਾਰ ਕੇ ਹਮਲਾ ਕਰਨ ਦੇ ਦੋਸ਼ ਲਗਾਏ ਗਏ ਹਨ। ਪੀੜਤ ਲੜਕੀ ਦੇ ਵੱਲੋਂ ਕਾਰਵਾਈ ਦੀ ਮੰਗ ਨੂੰ ਲੈ ਕੇ ਸਬੰਧਿਤ ਗੁਰੂਹਰਸਹਾਏ ਤੇ ਪੁਲਸ ਚੌਕੀ ਪੰਜੇ ਕੇ ਉਤਾੜ ਦੀ ਪੁਲਸ ਨੂੰ ਲਿਖਤੀ ਸ਼ਿਕਾਇਤ ਦਿੰਦੇ ਹੋਏ ਹਮਲਾ ਕਰਨ ਵਾਲੇ ਵਿਅਕਤੀਆਂ ’ਤੇ ਕਾਰਵਾਈ ਦੀ ਮੰਗ ਕੀਤੀ ਹੈ।

ਪੀੜਤ ਨਵਵਿਆਹੁਤਾ ਲੜਕੀ ਸ਼ਿਲਪਾ ਰਾਣੀ ਪਤਨੀ ਹਰਨੇਕ ਸਿੰਘ ਨੇ ਦੱਸਿਆ ਕਿ ਉਸਦਾ ਵਿਆਹ ਜਨਵਰੀ 2023 ਨੂੰ ਪਿੰਡ ਖੈਰੇ ਕੇ ਉਤਾੜ ’ਚ ਹੋਇਆ ਸੀ ਅਤੇ ਵਿਆਹ ਤੋਂ ਬਾਅਦ ਹੀ ਉਸ ਦੇ ਪੇਕਾ ਪਰਿਵਾਰ ਜਬਰਦਸਤੀ ਉਸ ਨੂੰ ਲਿਜਾਣਾ ਚਾਹੁੰਦਾ ਹੈ ਪਰ ਉਹ ਸਹੁਰੇ ’ਚ ਰਾਜੀ ਖੁਸ਼ੀ ਰਹਿ ਰਹੀ ਹੈ। ਪੀੜਤ ਲੜਕੀ ਨੇ ਆਪਣੇ ਪੇਕੇ ਪਰਿਵਾਰ ’ਤੇ ਕਥਿਤ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਹ ਆਪਣੇ ਪਤੀ ਸਮੇਤ ਘਰ ’ਚ ਮੌਜੂਦ ਸੀ ਤਾਂ ਉਸਦਾ ਪਿਤਾ ਤੇ ਮਾਂ ਉਨ੍ਹਾਂ ਦੇ ਘਰ ਦੇ ਗੇਟ ਬਾਹਰ ਆ ਗਏ ਅਤੇ ਉਸ ਘਰ ਦੇ ਬਾਹਰ ਆਉਣ ਲਈ ਵਾਜਾ ਮਾਰਨ ਲੱਗੇ ਤਾਂ ਉਹ ਘਰ ਦੇ ਬਾਹਰ ਨਾ ਗਈ ਤਾਂ ਉਨ੍ਹਾਂ ਨੇ ਰੰਜਸ਼ ਕੱਢਣ ਲਈ ਹਥਿਆਰਬੰਦ ਗੁੰਡਾ ਅਨਸਰਾਂ ਬੁਲਾ ਕੇ ਉਸਦੇ ਸਮੇਤ ਉਸਦੇ ਪਤੀ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਆਪਣੀ ਜਾਨ ਬਚਾ ਕੇ ਕਮਰੇ ਦੇ ਅੰਦਰ ਚੱਲੀ ਗਈ ਅਤੇ ਉਸ ਦਾ ਪਤੀ ਆਪਣੀ ਜਾਨ ਬਚਾ ਕੇ ਪਿੰਡ ਵੱਲ ਭਜਾ ਗਿਆ ਤਾਂ ਹਮਲਾਵਾਰ ਵਿਅਕਤੀਆ ਨੇ ਘਰ ਦੇ ਅੰਦਰ ਇੱਟਾ ਰੋੜੇ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਉਹ ਘਰ ਦੇ ਮੇਨ ਗੇਟ ਦੀ ਭੰਨਤੋੜ ਤੋਂ ਇਲਾਵਾ ਘਰ ਦੇ ਹੋਰ ਸਮਾਨ ਦੀ ਵੀ ਭੰਨਤੋੜ ਕੀਤੀ ।

ਪੀੜਿਤ ਨੇ ਕਿਹਾ ਕਿ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਪੁਲਸ ਚੌਕੀ ਪੰਜੇ ਕੇ ਉਤਾੜ ਤੇ ਥਾਣਾ ਗੁਰੂਹਰਸਹਾਏ ਦੀ ਪੁਲਸ ਨੂੰ ਲਿਖਤੀ ਸ਼ਿਕਾਇਤ ਦੇਣ ਦੇ ਬਾਵਜੂਦ ਵੀ ਪੁਲਸ ਦੇ ਵੱਲੋਂ ਘਟਨਾਂ ਦੀ ਜਾਂਚ ਕਰਕੇ ਕਾਰਵਾਈ ਨਹੀ ਕੀਤੀ ਜਾ ਰਹੀ ਹੈ।
ਇਸ ਬਾਬਤ ਜਗਬਾਣੀ ਦੇ ਪੱਤਰਕਾਰ ਵੱਲੋਂ ਚੌਕੀ ਪੰਜੇ ਕੇ ਉਤਾੜ ਦੇ ਇੰਚਰਾਜ ਰੇਸ਼ਮ ਸਿੰਘ ਤੇ ਥਾਣਾ ਗੁਰੂਹਰਸਹਾਏ ਦੇ ਐਸ.ਐਚ.ੳ ਜਸਵਿੰਦਰ ਸਿੰਘ ਬਰਾੜ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕੈਮਰੇ ਸਾਹਮਣੇ ਕੁੱਝ ਵੀ ਬੋਲਣ ਤੋਂ ਇੰਨਕਾਰ ਕਰ ਦਿੱਤਾ।
ਨਵਵਿਆਹੁਤਾ ਦੇ ਪਿਤਾ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਆਪਣੀ ਧੀਅ ਤੇ ਕੁੜਮਾਂ ਵੱਲੋਂ ਲਗਾਏ ਗਏ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ।
ਬਾਈਟ-01 – ਪੀੜਤ ਨਵਵਿਆਹੁਤਾ ਸ਼ਿਲਪਾ ਰਾਣੀ
ਬਾਈਟ ਨੰਬਰ-02 ਵਿਆਹੁਤਾ ਦਾ ਪਤੀ ਹਰਨੇਕ ਸਿੰਘ
ਬਾਈਟ ਨੰਬਰ -03 ਵਿਰੋਧੀ ਧਿਰ ’ਚ ਲੜਕੀ ਦਾ ਪਿਤਾ ਗੁਰਚਰਨ ਸਿੰਘ ਪੱਖ ਪੇਸ਼ ਕਰਦਾ ਹੋਇਆ ।
ਗੁਰੂਹਰਸਹਾਏ/ਜਲਾਲਾਬਾਦ ਤੋਂ ਆਦਰਸ਼ ਜੋਸਨ ਦੀ ਰਿਪੋਰਟ।