ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਬੇਸ਼ੱਕ ਅੱਜ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ ਪਰ ਉਹਨਾਂ ਦੇ ਪ੍ਰਸ਼ੰਸਕਾਂ ਦੇ ਦਿਲਾਂ ਵਿਚ ਉਹ ਹਲੇ ਵੀ ਜ਼ਿੰਦਾ ਨੇ | ਜਿਸ ਕਾਰਨ ਹੀ ਲਗਾਤਰ ਉਹਨਾਂ ਦੇ ਫੈਨਸ ਦੀ ਗਿਣਤੀ ਵਧਦੀ ਜਾ ਰਹੀ ਹੈ | ਉਹਨਾਂ ਦੇ ਜਾਣ ਤੋਂ ਬਾਅਦ ਵੀ ਉਹ ਆਪਣੇ ਨਵੇ ਗੀਤਾਂ ਰਾਹੀਂ ਲੋਕਾਂ ਦੇ ਦਿਲਾਂ ਵਿਚ ਆਪਣੀ ਨਵੀ ਹੀ ਛਾਪ ਛੱਡ ਰਹੇ ਹਨ | ਹੁਣ ਇੱਕ ਵਾਰ ਫੇਰ ਤੋਂ ਉਹਨਾਂ ਦਾ ਨਵਾਂ ਗੀਤ ਧੂਮ ਮਚਾਉਣ ਲਈ ਤਿਆਰ ਹੈ | ਜਿਸਦੀ ਜਾਣਕਾਰੀ ਖੁਦ ਮਾਤਾ ਚਰਨ ਕੌਰ ਨੇ ਪੋਸਟ SHARE ਕਰ ਦਿੱਤੀ ਹੈ | ਪੋਸਟਰ ਰਿਲੀਜ਼ ਕਰਨ ਦੇ ਨਾਲ ਹੀ ਮਾਤਾ ਚਰਨ ਕੌਰ ਨੇ ਸੰਦੇਸ਼ ਲਿਖਿਆ – ਆ ਗਿਆ ਮੇਰਾ ਬੱਬਰ ਸ਼ੇਰ ਅਤੇ ਤੁਹਾਡਾ ਭਰਾ, ਧੱਕ ਪਾਉਣ ਸੌਖਾ ਨੀ ਰਾਹ ਖਾਲੀ ਕਰ ਦੇ |ਤੁਹਾਨੂੰ ਦੱਸ ਦੇਈਏ ਕਿ
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਦੀਵਾਲੀ ‘ਤੇ ਰਿਲੀਜ਼ ਹੋਵੇਗਾ। ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਨਵੇਂ ਗੀਤ ਦਾ ਪੋਸਟਰ ਸੋਸ਼ਲ ਮੀਡੀਆ ‘ਤੇ ਰਿਲੀਜ਼ ਕੀਤਾ ਹੈ। ਦੀਵਾਲੀ ‘ਤੇ ਪ੍ਰਸ਼ੰਸਕ ਇਸ ਗੀਤ ਨੂੰ ਸੁਣ ਸਕਣਗੇ। ਮੂਸੇਵਾਲਾ ਦੀ ਮੌਤ ਤੋਂ ਬਾਅਦ ਰਿਲੀਜ਼ ਹੋਣ ਵਾਲਾ ਇਹ ਪੰਜਵਾਂ ਗੀਤ ਹੈ। ਹੁਣ ਤੱਕ ਕੁੱਲ 4 ਗੀਤ ਰਿਲੀਜ਼ ਹੋ ਚੁੱਕੇ ਹਨ। ਜਿਸ ਵਿਚ SYL,WAR , ਮੇਰਾ ਨਾਮ ਅਤੇ ਚੋਰਨੀ ਸ਼ਾਮਲ ਹਨ ਜਿਨ੍ਹਾਂ ਨੂੰ ਪ੍ਰਸ਼ੰਸਕਾਂ ਨਵ ਖੂਬ ਪਿਆਰ ਦਿੱਤਾ | ਇਹ ਪੰਜਵਾਂ ਗੀਤ WATCH OUT ਦੀਵਾਲੀ ਮੌਕੇ 12 ਨਵੰਬਰ ਨੂੰ ਦੁਪਹਿਰ 12 ਵਜੇ ਯੂਟਿਊਬ ਸਮੇਤ ਸਾਰੀਆਂ ਮਿਊਜ਼ਿਕ ਐਪਲੀਕੇਸ਼ਨਾਂ ‘ਤੇ ਰਿਲੀਜ਼ ਕੀਤਾ ਜਾਵੇਗਾ।
ਇਸ ਗੀਤ ਦੇ ਬੋਲਾਂ ਦਾ ਪਰਿਵਾਰ ਵੱਲੋਂ ਅਜੇ ਤੱਕ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ। ਪਰ ਇਸ ਪੋਸਟਰ ਦੇ ਰਿਲੀਜ਼ ਹੋਣ ਦੇ ਨਾਲ ਹੀ ਇੱਕ ਵਾਰ ਫਿਰ ਸਿੱਧੂ ਮੂਸੇਵਾਲਾ ਅਤੇ ਗੀਤ ਵਾਚ ਆਊਟ ਨੂੰ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋਣਾ ਸ਼ੁਰੂ ਹੋ ਗਿਆ ਹੈ ਅਤੇ ਫੈਨਸ ਬੇਸਬਰੀ ਨਾਲ ਇਸ ਗੀਤ ਦਾ ਇੰਤਜ਼ਾਰ ਕਰ ਰਹੇ ਹਨ |