HomePunjabSidhu Moosewala ਤੇ ਬਣਨ ਵਾਲੀਆਂ ਫ਼ਿਲਮਾਂ ਨੂੰ ਲੈਕੇ ਸਿੱਧੂ ਦੇ ਪਿਤਾ ਹੋਏ ਗੁੱਸੇ ਦਿੱਤਾ ਵੱਡਾ ਬਿਆਨ

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਪ੍ਰਸਿੱਧ ਗਾਇਕ ਸਿੱਧੂ ਮਸੂੇਵਾਲਾ ਭਾਵੇਂ ਇਸ ਜਹਾਨੋਂ ਤੁਰ ਗਏ ਹਨ, ਪਰ ਉਸਦੇ ਚਾਹੁਣ ਵਾਲਿਆਂ ਦੇ ਵਿੱਚ ਕਮੀ ਨਹੀਂ ਆਈ ਸਗੋਂ ਦਿਨੋ ਦਿਨ ਉਹਨਾਂ ਦੀ ਫੈਨ ਫੋਲੋਵਿੰਗ ਵਿਚ ਵਾਧਾ ਹੀ ਹੋ ਰਿਹਾ ਹੈ। ਦੂਜੇ ਪਾਸੇ ਓਹਨਾ ਦੇ ਮਾ ਬਾਪ ਅਤੇ ਫੈਨਜ਼ ਮੂਸੇਵਾਲਾ ਦੀ ਮੌਤ ਦੇ ਇਨਸਾਫ ਦੀ ਉਡੀਕ ਕਰ ਰਹੇ ਹਨ। ਓਹਨਾ ਦੇ ਪਿਤਾ ਦੀ ਇਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਜਿਸ ਵਿਚ ਪੰਜਾਬ ਦੇ ਮੁੱਖ ਮੰਤਰੀ ਨੂੰ ਆੜੇ ਹੱਥੀਂ ਲਿਆ ਅਤੇ ਸਵਾਲ ਖੜੇ ਕੀਤੇ ,ਅਤੇ ਨਾਲ ਹੀ ਕਿਹਾ ਕਿ 57 ਸਾਲ ਦੀ ਉਮਰ ਵਿੱਚ ਉਹਨਾਂ ਨੇ ਪਹਿਲੀ ਵਾਰ ਅਜਿਹਾ ਮੁੱਖ ਮੰਤਰੀ ਦੇਖਿਆ ਹੈ ਜੋ ਕਿਸੇ ਵੀ ਮੁੱਦੇ ਨੂੰ ਸੀਰੀਅਸ ਨਹੀਂ ਲੈਂਦਾ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ 92 ਸੀਟਾਂ ਦੇ ਕੇ ਪੰਜਾਬ ਦੀ ਸੱਤਾ ਦਿੱਤੀ ਹੈ।

Sidhu Moosewala ਤੇ ਬਣਨ ਵਾਲੀਆਂ ਫ਼ਿਲਮਾਂ ਨੂੰ ਲੈਕੇ ਸਿੱਧੂ ਦੇ ਪਿਤਾ ਹੋਏ ਗੁੱਸੇ ਦਿੱਤਾ ਵੱਡਾ ਬਿਆਨ

ਤਾਂ ਉਹਨਾਂ ਨੂੰ ਡਿਬੇਟ ਕਰਨ ਦੀ ਕੀ ਲੋੜ ਹੈ ? ਉਹ ਪੰਜਾਬ ਦੇ ਮੁੱਦਿਆਂ ‘ਤੇ ਗੱਲ ਕਰਨ…., ਨਾ ਕਿ ਡਿਬੇਟ ਕਰਨ। ਇਸ ਮੌਕੇ ਉਹਨਾਂ ਇੱਕ ਪੱਤਰਕਾਰ  ਵੱਲੋਂ ਸਿੱਧੂ ਮੂਸੇਵਾਲਾ ‘ਤੇ ਲਿਖੀ ਗਈ ਕਿਤਾਬ ਅਤੇ ਫਿਲਮ ਬਣਾਉਣ ਨੂੰ ਲੈ ਕੇ ਵੀ ਸਵਾਲ ਚੁੱਕੇ ਅਤੇ ਉਹਨਾਂ ਕਿਹਾ ਕਿ ਉਹ ਕੌਣ ਹੁੰਦੇ ਹਨ ਕਿ ਮੇਰੇ ਪੁੱਤਰ ‘ਤੇ ਕਿਤਾਬਾਂ ਲਿਖ ਕੇ ਫਿਲਮਾਂ ਬਣਾਉਣਗੇ। ਕਿਉਂਕਿ ਅਜੇ ਤੱਕ ਉਸ ਦੇ ਪੁੱਤਰ ਨੂੰ ਇਨਸਾਫ ਨਹੀਂ ਮਿਲਿਆ ਜਿਸ ਕਾਰਨ ਇਨਸਾਫ ਤੋਂ ਪਹਿਲਾਂ ਹੀ ਕਿਵੇਂ ਫਿਲਮ ਬਣਾਈ ਜਾ ਸਕਦੀ ਹੈ। ਉਹਨਾਂ ਕਿਹਾ ਕਿ ਜਦੋਂ ਕਦੇ ਸਿੱਧੂ ਉਤੇ ਫਿਲਮ ਬਣਾਉਣ ਦੀ ਲੋੜ ਪਈ ਤਾਂ ਅਸੀਂ ਤੁਹਾਨੂੰ ਹਰ ਚੀਜ਼ ਮੁਹੱਈਆ ਕਰਵਾਵਾਂਗੇ।

About Author

Posted By City Home News