ਅਫਸਰਾਂ ਦੇ ਵੱਲੋਂ ਦੁਕਾਨਦਾਰ ਅਤੇ ਡੇਰੀ ਵਾਲਿਆਂ ਨੂੰ ਅਪੀਲ ਕੀਤੀ ਗਈ ਹੈ। ਕਿ ਦਿਵਾਲੀ ਦੇ ਸੀਜ਼ਨ ਦੇ ਵਿੱਚ ਜਿੱਥੇ ਆਪਣੇ ਪਰਿਵਾਰਾਂ ਨੂੰ ਲੋਕਾਂ ਨੇ ਮਠਿਆਈਆਂ ਦੇਣੀਆਂ ਹੁੰਦੀਆਂ ਨੇ ਪਰ ਕੁਝ ਦੁਕਾਨਦਾਰ ਹੈਗੇ ਨੇ ਚੰਦ ਪੈਸਿਆਂ ਕਰਕੇ ਲੋਕਾਂ ਦੀ ਜ਼ਿੰਦਗੀ ਦੇ ਨਾਲ ਖੇਲਦੀ ਨਜ਼ਰ ਆ ਰਹੇ ਨੇ
ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ਅਨੁਸਾਰ ਫੂਡ ਸੇਫਟੀ ਟੀਮ ਅੰਮ੍ਰਿਤਸਰ ਜਿਸ ਵਿੱਚ ਏ.ਸੀ.ਐਫ ਰਜਿੰਦਰ ਪਾਲ ਸਿੰਘ ਅਤੇ ਐਫਐਸਓ ਅਮਨਦੀਪ ਸਿੰਘ ਸ਼ਾਮਲ ਸਨ, ਨੇ ਸ਼ਿਕਾਇਤ ਦੇ ਆਧਾਰ ‘ਤੇ ਮਠਿਆਈਆਂ ਦੇ 5 ਸੈਂਪਲ ਲਏ, ਜਿਵੇਂ ਕਿ ਚਮ ਚਮ, 2 ਬਰਫੀ, ਗੁਲਾਬ ਜਾਮੁਨ ਅਤੇ ਲੱਡੂ। 50 ਕਿਲੋ ਗੁਲਾਬੀ ਚਮਚਮ, 50 ਕਿਲੋ ਚਿੱਟੇ ਰਸਗੁੱਲੇ ਜਿਸ ਵਿਚ ਕੀੜੇ ਮਕੌੜੇ ਸਨ ਅਤੇ ਕਰੀਬ 10 ਕਿਲੋ ਗੁਲਾਬੀ ਰਸਗੁੱਲੇ ਨੂੰ ਵੀ ਮੌਕੇ ‘ਤੇ ਨਸ਼ਟ ਕਰ ਦਿੱਤਾ ਗਿਆ ਤੇ ਇੱਕ ਮਿਠਾਈ ਦੀ ਦੁਕਾਨ ਦਾ ਚਲਾਨ ਕੀਤਾ ਗਿਆ।