HomeReligiousਗੁਰੂ ਦੀ ਲਾਡਲੀ ਫੌਜ ਨਿਹੰਗ ਸਿੱਖ ਜਥੇਬੰਦੀਆਂ ਵੱਲੋਂ ਕੱਢਿਆ ਗਿਆ ਮਹੱਲਾ

ਗੁਰੂ ਦੀ ਲਾਡਲੀ ਫੌਜ ਨਿਹੰਗ ਸਿੱਖ ਜਥੇਬੰਦੀਆਂ ਵੱਲੋਂ ਅੱਜ ਮਹੱਲਾ ਕੱਢਿਆ ਗਿਆ ਜੋ ਹਰ ਸਮੇਂ ਮੌਜ ਵਿੱਚ ਰਹਿੰਦੀ ਹੈ |  ਸਿੱਖਾਂ ਦੇ ਛੇਵੇਂ ਗੁਰੂ ਗੁਰੂ ਹਰਗੋਬਿੰਦ ਸਿੰਘ ਨੇ ਗਵਾਲੀਅਰ ਦੇ ਕਿਲ੍ਹੇ ਦੇ ਵਿੱਚ  52 ਰਾਜਾਂ ਨੂੰ ਛੁਡਾ ਕੇ ਅੰਮ੍ਰਿਤਸਰ ਲਿਆਏ ਸਨ ਇਸ ਖ਼ੁਸ਼ੀ ਵਿੱਚ ਸਿੱਖ ਸੰਗਤ ਨੇ ਆਪਣੇ ਆਪਣੇ ਘਰਾਂ ਵਿੱਚ ਦੇਸੀ ਘਿਓ ਦੇ ਦੀਵੇ ਜਗਾਈ ਸੀ ਤੇ ਉਸ ਤੋਂ ਅਗਲੇ ਦਿਨ ਆਪਣੀ ਬਹਾਦਰੀ ਦੇ ਜੌਹਰ ਦਿਖਾਉਣ ਲਈ ਇਹ ਆਯੋਜਨ ਕੀਤਾ ਗਿਆ ਉਦੋਂ ਤੋਂ ਲੈ ਕੇ ਅੱਜ ਤਕ ਦੀਵਾਲੀ ਤੋਂ ਅਗਲੇ ਦਿਨ ਇਹ ਮਹੱਲਾ ਕੱਢਿਆ ਜਾਂਦਾ ਹੈ | ਇਸ ਮੇਲੇ ਵਿੱਚ ਘੋੜ ਸਵਾਰਾਂ ਵੱਲੋਂ ਪਾਲੇ ਦੇ ਨਾਲ ਨਿਸ਼ਾਨੇ ਲਗਾਏ ਜਾਂਦੇ ਹਨ ਦੋ ਤਿੰਨ ਚਾਰ ਘੋੜਿਆਂ ਤੇ ਸਵਾਰ ਹੋ ਕੇ ਕੋਰਸਾਂ ਘੋੜਸਵਾਰ ਆਪਣੇ ਆਪਣੇ ਕਰਤੱਬ ਵਿਖਾਉਂਦੇ ਹਨ ਤੇ ਗੱਤਕਾ ਪਾਰਟੀ ਤੇ ਤਲਵਾਰਬਾਜ਼ੀ ਦੇ ਹੁਨਰ ਵਿਖਾਏ ਗਏ ਹਨ | ਗੁਰੂ ਦੇ ਚਰਨਾਂ ਚ ਆਪਣੀ ਹਾਜ਼ਰੀ  ਭਰਦੇ ਹੋਏ ਘੋੜਸਵਾਰਾਂ ਨੇ ਆਪਣੀ ਕਲਾ ਦੇ ਜੌਹਰ ਦਿਖਾਏ ਉੱਥੇ ਹੀ ਪੰਜਾਬ ਨੇ ਇਨ੍ਹਾਂ ਗੱਭਰੂ ਜਵਾਨਾਂ ਦੇ ਕਰਤੱਬ ਵੇਖ ਕੇ ਹਰ ਕੋਈ ਹੈਰਾਨ ਸੀ | ਇਸ ਮੇਲੇ ਨੂੰ ਵੇਖਣ ਲਈ ਦੂਰ ਦੂਰ ਤੋਂ ਲੋਕ ਇੱਥੇ ਪੁੱਜੇ ਹੋਏ ਸਨ | ਬੁੱਢਾ ਦਲ ਦੇ ਹੈੱਡ ਗ੍ਰੰਥੀ ਬਾਬਾ ਮੱਘਰ ਸਿੰਘ, ਸੰਤ ਬਾਬਾ ਮਨਮੋਹਣ ਸਿੰਘ ਬਾਰਨ ਵਾਲੇ, ਬਾਬਾ ਹਰਜੀਤ ਸਿੰਘ ਖੰਡਾ ਖੜਕੇਗਾ, ਬਾਬਾ ਸੁਖਵਿੰਦਰ ਸਿੰਘ ਮੌਰ ਆਦਿ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ।ਇਸ ਮੌਕੇ ਵੱਖ–ਵੱਖ ਨਿਹੰਗ ਸਿੰਘ ਦਲਾਂ ਦੇ ਨਿਸ਼ਾਨਚੀਆਂ, ਨਿਗਾਰਚੀਆਂ, ਚੌਬਦਾਰਾਂ, ਗੁਰਜ ਵਾਲੇ ਸਿੰਘਾਂ, ਗ੍ਰੰਥੀਆਂ, ਕਥਾਵਾਚਕਾਂ ਅਤੇ ਮੁਖੀ ਜਥੇਦਾਰ ਸਾਹਿਬਾਨ ਨੂੰ ਸਨਮਾਨਿਤ ਕੀਤਾ।

About Author

Posted By City Home News