
ਐਂਕਰ : ਭਿੱਖੀਵਿੰਡ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਦੇ ਡਾਕਟਰ ਨੂੰ ਗੈਂਗਸਟਰਾਂ ਵੱਲੋਂ 2 ਕਰੋੜ ਰੁਪਏ ਦੀ ਫਰੌਤੀ ਦੀ ਮੰਗ ਦੀਆਂ ਧਮਕੀਆਂ ਮਿਲ ਰਹੀਆਂ ਹਨ | ਪੈਸਾ ਨਾ ਦੇਣ ਦੀ ਸੂਰਤ ਵਿੱਚ ਡਾਕਟਰ ਅਤੇ ਉਸਦੇ ਪਰਿਵਾਰ ਨੂੰ ਗੈਂਗਸਟਰ ਵੱਲੋਂ ਜਾਨੋ ਮਾਰਨ ਦੀ ਮਿਲੀ ਧਮਕੀ | ਮਾਮਲੇ ਸਬੰਧੀ ਪ੍ਰੈਸ ਕਾਨਫਰੰਸ ਵਿੱਚ ਡਾਕਟਰ ਹਰਤੇਸ਼ ਨੇ ਦੱਸਿਆ ਕਿ ਉਸ ਨੂੰ ਬੀਤੇ ਕੁਝ ਦਿਨਾਂ ਤੋਂ ਇੱਕ ਗੈਂਗਸਟਰ ਵੱਲੋਂ ਕਾਲ ਰਾਹੀਂ ਵਿਦੇਸ਼ੀ ਨੰਬਰ ਤੋਂ ਧਮਕੀਆਂ ਮਿਲ ਰਹੀਆਂ ਹਨ।
ਜਿਸ ਸਬੰਧੀ ਉਸਨੇ ਇੱਕ ਲਿਖਤੀ ਦਰਖਾਸਤ ਥਾਣਾ ਭਿੱਖੀਵਿੰਡ ਵਿਖੇ ਦਰਜ ਕਰਵਾਈ ਹੈ। ਪਰੰਤੂ ਡਾਕਟਰ ਵੱਲੋਂ ਰੋਸ ਜਤਾਇਆ ਜਾ ਰਿਹਾ ਹੈ ਕਿ ਪੁਲਿਸ ਉਕਤ ਗੈਂਗਸਟਰ ਨੂੰ ਲੱਭਣ ਵਿੱਚ ਅਸਫਲ ਹੋ ਰਹੀ ਹੈ। ਡਾਕਟਰ ਹਰਤੇਸ਼ ਚੋਪੜਾ ਨੇ ਕਿਹਾ ਕਿ ਜੇਕਰ ਉਸਦੇ ਪਰਿਵਾਰ ਦਾ ਕੋਈ ਨਿੱਜੀ ਨੁਕਸਾਨ ਹੁੰਦਾ ਹੈ ਤਾਂ ਇਸਦਾ ਜਿੰਮੇਵਾਰ ਪ੍ਰਸ਼ਾਸਨ ਹੋਵੇਗਾ | ਕੀ ਕਹਿਣਾ ਹੈ ਇਸ ਮਾਮਲੇ ਸਬੰਧੀ ਡਾਕਟਰ ਅਤੇ ਮੌਜੂਦਾ ਪੁਲਿਸ ਅਧਿਕਾਰੀਆਂ ਦਾ ਦੇਖੋ ਇਹ ਰਿਪੋਰਟ
ਪੱਟੀ ਤਰਨ ਤਾਰਨ ਤੋਂ ਬਲਜੀਤ ਸਿੰਘ ਦੀ ਰਿਪੋਰਟ