
ਐਂਕਰ:- ਜੰਡਿਆਲਾ ਗੁਰੂ ਵਿੱਚ ਲੁੱਟਾਂ ਖੋਹਾਂ ਅਤੇ ਚੋਰੀਆਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਬੀਤੀ ਰਾਤ ਫੇਰ ਚੋਰਾਂ ਵੱਲੋਂ ਇੱਕ ਭਾਂਡਿਆ ਦੀ ਦੁਕਾਨ ਅਤੇ ਇੱਕ ਹੋਰ ਦੁਕਾਨ ਦੇ ਸਟਰ ਤੋੜ ਕੇ ਲੱਗਭਗ 30 ਹਜ਼ਾਰ ਰੁਪਏ ਦੇ ਕਰੀਬ ਨਕਦੀ ਅਤੇ ਲੱਖਾਂ ਰੁਪਏ ਦੇ ਬਰਤਨ ਲੈ ਗਏ। ਦੋਵਾਂ ਦੁਕਾਨਦਾਰਾਂ ਗੌਰਵ ਪੁੱਤਰ ਪ੍ਰਵੀਨ ਕੁਮਾਰ ਅਤੇ ਇੰਦਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਨੇ ਸਵੇਰੇ ਫੋਨ ਤੇ ਦੱਸਿਆ ਕਿ ਤੁਹਾਡੀ ਦੁਕਾਨ ਦਾ ਸ਼ਟਰ ਤੋੜ ਕਿ ਦੁਕਾਨ ਅੰਦਰ ਕੀਮਤੀ ਪਿੱਤਲ, ਤਾਂਬੇ ਤੇ ਸਿਲਵਰ ਦੇ ਬਰਤਨ ਚੋਰ ਚੋਰੀ ਕਰਕੇ ਲੈ ਗਏ ਹਨ ਲੋਕਾਂ ਨੇ ਮੰਗ ਕੀਤੀ ਕਿ ਸ਼ਹਿਰ ਵਿਚ ਪੁਲਿਸ ਦੀ ਗਸ਼ਤ ਵਧਾਈ ਜਾਵੇ ਅਤੇ ਪੀ ਸੀ ਆਰ ਮੁਲਜਮਾਂ ਨੂੰ ਲਗਾਇਆ ਜਾਵੇ ਤਾਂ ਲੋਕ ਅਮਨ ਸ਼ਾਂਤੀ ਨਾਲ ਰਹਿ ਸਕਣ। ਇਸ ਸਬੰਧੀ ਪੁਲਿਸ ਚੌਂਕੀ ਜੰਡਿਆਲਾ ਗੁਰੂ ਦੇ ਇੰਚਾਰਜ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖਗਾਂਲੀ ਜਾ ਰਹੀ ਹੈ ਤੇ ਜਲਦੀ ਹੀ ਚੋਰ ਫੜ ਲੈ ਜਾਣਗੇ।